Paris Di Jugni Lyrics – Satinder Sartaaj


Paris Di Jugni Lyrics

ਅੱਲ੍ਹੜ ਜਹੀ ਰੰਗਤ ਚੜ੍ਹ ਗਈ ਹੁਣ ਹਰ ਅਰਮਾਨ ‘ਤੇ ਜੁਗਨੀ !
ਖ਼ੁਸ਼ਬੂ ਦਾ ਡੇਰਾ ਲੱਗਿਆ ਦਿਲ ਦੇ ਦਾਲਾਨ ‘ਤੇ ਜੁਗਨੀ !
ਰੂਹ ਦੇ ਗੁਲਦਾਨ ਖਿੜੇ ਨੇ ਤੱਕ ਸਾਡੇ ਈਮਾਨ ਤੇ ਉੱਪਰੋਂ
ਆਹ ਤੇਰਾ ਅਹਿਸਾਨ ਅਵੱਲਾ ਏ ਆਸ਼ਿਕ਼ ਨਾਦਾਨ ‘ਤੇ ਜੁਗਨੀ !

ਅੱਜ ਤਾਂ ਗੀਤ ਕੋਈ ਇਸ਼ਕ ਦਾ ਵੱਜਦਾ ਅਸਮਾਨ ‘ਤੇ ਜੁਗਨੀ !
ਤੇਰਾ ਹੀ ਅਸਰ ਚੜ੍ਹ ਗਿਆ ਤੱਕ ਏਸ ਜਹਾਨ ‘ਤੇ ਜੁਗਨੀ ।
ਲੱਭਦੀ ਫ਼ਿਰਦੌਸ ਨੂੰ ਚਿਰ ਦੀ, ਅੜੀਏ ਤੂੰ ਫਰਾਂਸ ‘ਚ ਫ਼ਿਰਦੀ,
ਪੈਰਿਸ ਵਿੱਚ ਲੱਗੀਆਂ ਰੌਣਕਾਂ ਹੈ ਪੂਰੀ ਸ਼ਾਨ ‘ਤੇ ਜੁਗਨੀ !

ਇੱਕ ਦਿਨ ਮੈਂ ਨਦੀ ਕਿਨਾਰੇ ਬੈਠਾ ਮੁਰਗਾਈਆਂ ਆਈਆਂ !
ਇੱਕ ਦਿਨ ਮੈਂ ਤੁਰਿਆ ਜਾਵਾਂ ਬੱਦਲ਼ੀ-ਪਰਛਾਈਆਂ ਆਈਆਂ !
ਪੱਤੀਆਂ ‘ਚੋਂ ਛਣ-ਛਣ ਆਉਂਦੀ, ਲੱਗਦਾ ਕੋਈ ਗੀਤ ਬਣਾਉਂਦੀ,
ਕੁਦਰਤ ਕ਼ੁਰਬਾਨ ਹੋ ਗਈ ਏ ਤੇਰੀ ਮੁਸਕਾਨ ‘ਤੇ ਜੁਗਨੀ !

ਪਾ ਦੇ ਦੋ ਵੇਲ-ਬੂਟੀਆਂ ਸੋਚਾਂ ਦੀ ਤਾਣੀ ਉੱਤੇ !
ਕਰ ਦੇ ਕੁੱਛ ਮਿਹਰਬਾਨੀਆਂ ਉਮਰਾਂ ਦੇ ਹਾਣੀ ਉੱਤੇ !
ਜ਼ਿੰਦਗੀ ਵਿੱਚ ਹਰਕ਼ਤ ਹੋਵੇ ; ਖ਼ੑਯਾਲਾਂ ਵਿੱਚ ਬਰਕ਼ਤ ਹੋਵੇ ,
ਕਰ ਦੇ੍ਹ ਕੋਈ ਜਾਦੂ-ਟੂਣਾ ਇਸ ਮਨ ਸ਼ੈਤਾਨ ‘ਤੇ ਜੁਗਨੀ !

ਗੁੜ ਵਾਂਗੂੰ ਮਿੱਠੀਆਂ ਯਾਦਾਂ ਡਰ ਲੱਗਦਾ ਮੁੱਕ ਨਾ ਜਾਵਣ !
ਸੱਧਰਾਂ ਨੂੰ ਫ਼ਲ਼ ਜੋ ਪਏ ਨੇ ਤੋਤੇ ਹੁਣ ਟੁੱਕ ਨਾ ਜਾਵਣ !
ਸੁਫ਼ਨੇ ਵਿੱਚ ਹਿਜਰ ਦੇ ਚੀਤੇ, ਘੁੰਮਦੇ ਨੇ ਚੁੱਪ-ਚੁਪੀਤੇ ;
ਦੂਰੀ ਤੋਂ ਡਰ ਲੱਗਦਾ ਏ ਬਣ ਗਈ ਹੁਣ ਜਾਨ ਤੇ ਜੁਗਨੀ !

Gallan Ee Ney Lyrics

Leave a Comment